ਮੈਂਹਗੀਆਂ ਮੰਗੀਆਂ

Posted by on June 19, 2009

ਮੈ ਹਾਂ ਇਕ ਕੀੜਾ ਇਸ ਸ੍ਰਿਸ਼ਟੀ ਵਿਚ
ਤੂ ਹੈਂ ਇਹ ਸ੍ਰਿਸ਼ਟੀ, ਤੂ ਹੈਂ ਸਭ ਕਿਛ
ਮੈ ਹਾਂ ਇਕ ਬੂੰਦ ਪਾਣੀ ਦਾ, ਦਰਿਆ ਵਿਚ
ਤੂ ਹੈ ਇਹ ਦਰਿਆ
ਤੂ ਹੈ ਇਹ ਅਸਮਾਨ
ਤੂ ਹੈ ਇਹ ਧਰਤੀ
ਤੂ ਹੈ, ਤੂ ਹੈ, ਪਰ,
ਕੀ ਮੈਂਹਗੀਆਂ ਸੀ ਮੰਗੀਆਂ ਦਰਸ਼ਨਾਂ
ਜੋ ਤੂੰ ਦਰਸ਼ਨ ਨੀ ਦੇਂਦਾ ਵੇ

ਜੇ ਸਿਰਫ ਪਿਆਰ ਦੀ ਗਲ ਹੀ ਸੀ
ਫਿਰ ਤੋਫਾ ਦਿਲ ਦਾ ਮੰਜੂਰ ਕਿਓਂ ਨੀ

ਜੇ ਇਕ ਫੁਲ ਦੀ ਜ਼ਰੂਰਤ ਸੀ
ਫਿਰ ਤੋਫਾ ਸੀਸ ਦਾ ਮੰਜੂਰ ਕਿਓਂ ਨੀ

ਸਿਰਫ ਇਕ ਪਾਲ ਦੀ ਗਲ ਸੀ
ਪਰ ਦਰਸ਼ਨ ਵੀ ਮੈੰਗੇ ਭੈ ਗਾਏ

ਕੀ ਤੈਨੂ ਏਨਾ ਮਾਸੂਮਾਂ ਨਾਲ ਪਿਆਰ
ਕੇ ਤੂ ਮਾਸੂਮਾਂ ਦੀਆਂ ਜਾਨਾਂ ਲੇਹਨਾਂ

ਕੀ ਤੈਨੂ ਬਚੇਆਂ ਨਾਲ ਏਨਾ ਪਿਆਰ
ਕੇ ਹਰ ਇਕ ਧਰੂਵ ਨੂ ਚੂਕ ਲੇਹਨਾਂ

ਕੀ ਤੈਨੂ ਏਨਾ ਸ਼ੌਕ ਦਾਤਾ ਹੋਣ ਦਾ
ਕੇ ਦਿਤੀ ਹੋਈ ਜਿੰਦਗੀ ਛੀਨ ਲੇਹਨਾਂ

ਕੀ ਮੈਂਹਗੀਆਂ ਸੀ ਮੰਗੀਆਂ ਦਰਸ਼ਨਾਂ
ਜੋ ਤੂੰ ਦਰਸ਼ਨ ਨੀ ਦੇਂਦਾ ਵੇ

ਜਾਂਦਾਂ ਹਾਂ ਤੇਰਾ ਸਨੇਹਾ,
ਜਾਂਦਾਂ ਹਾਂ ਲਕੀਰ…

ਜਦ ਇਕ ਕੀੜੀ ਪਹਾੜ ਨੂ ਚੂਕ ਨੀ ਸਕੀ
ਮੇਰਾ ਵਰਗਾ ਏਆਣਾ ਤੈਨੂ ਕਿਵੇ ਆਪਣਾ ਲਾਵੇ

ਜਦ ਕੋਈ ਇਨਸਾਨ ਕਿਸੀ ਮਾਸੂਮ ਦੀ ਜਿੰਦਗੀ ਲੇਹੰਦਾ
ਪੁਚੇਇਆ ਜਾਣਦਾ, ਕੇ ਰਾਬ ਨੂ ਕੀ ਸਵਾਲ ਦੇਵੇਂਗਾ

ਪਰ, ਜਦ ਤੂੰ ਮਾਸੂਮਾਂ ਦੀਆਂ ਜਾਨਾਂ ਲੇਹਨਾਂ
ਤੈਨੂ ਕੀ ਪੂਛਿਏ ਤੈਨੂ ਕੌਣ ਪੁਛੇ ਤੂ ਕਿਨੁ ਜਵਾਬ ਦੇਨਾਂ

ਦਿਨ ਰਾਤ ਦਿਨ ਰਾਤ ਲੋਕੀ ਤੈਨੂ ਪੂਜਦੇ
ਕਦੇ ਦਰਸ਼ਨ ਵੀ ਦੇਹ ਦੇ
ਮਾਵਾਂ, ਧੀਆਂ, ਭੇਣਾਂ, ਭਰਾਵਾਂ ਦੀਆਂ ਜਾਨਾਂ
ਤੂ ਹੀ ਚੂਕ ਲੇਹਨਾਂ, ਵਾਪਿਸ ਨੀ ਕਰਦਾ
ਫਿਰ ਵੀ ਤੇਨੁ ਲੋਕੀ ਪੂਜਦੇ
ਇਕ ਵਾਰੀ ਦਰਸ਼ਨ ਦੇਹ ਦੇ

ਕੀ ਮੈਂਹਗੀਆਂ ਸੀ ਮੰਗੀਆਂ ਦਰਸ਼ਨਾਂ
ਜੋ ਤੂੰ ਦਰਸ਼ਨ ਨੀ ਦੇਂਦਾ ਵੇ

Leave a Reply

Your email address will not be published. Required fields are marked *